(Date : 19/May/2424)

(Date : 19/May/2424)

के.एम.वी. द्वारा आयोजित इंडस्ट्रियल विज़िट में छात्राओं ने वेव बेवरेजेस का दौरा किया | सेंट सोल्जर डिवाइन पब्लिक स्कूलों में छात्रों के लिए आनंदमय पूल पार्टी का आयोजन किया गया | कुलविंदर फुल्ल के सिर पर सजा अलायंस क्लब समर्पण का ताज | एच.एम.वी. की उन्नत भारत टीम द्वारा धान का भूसा ‘पराली’ जलाने पर किया जागरूकता कार्यक्रम | इनोसेंट हार्ट्स आई केयर के चीफ़ सर्जन डॉ. रोहन बौरी ने डॉ. इकबाल के. अहमद (कनाडा) की विशेषज्ञता के तहत अपने कौशल को किया अपग्रेड |

ਮੁੱਢਲੀਆਂ ਸਹੂਲਤਾਂ ਦੀ ਚੈਕਿੰਗ ਲਈ ਐਸ.ਡੀ.ਐਮ. ਸਾਰੰਗਪ੍ਰੀਤ ਸਿੰਘ ਵੱਲੋਂ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ






ਵੋਟ ਫੀਸਦੀ 70 ਤੋਂ ਪਾਰ ਕਰਨ ਲਈ ਵੀ ਜਾਗਰੂਕਤਾ ਗਤੀਵਿਧੀਆਂ ਜਾਰੀ-ਸਾਰੰਗਪ੍ਰੀਤ ਸਿੰਘ

ਮੋਗਾ (ਕਮਲ) :- ਭਾਰਤੀ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਅਫ਼ਸਰ ਮੋਗਾ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਜ਼ਿਲ੍ਹਾ ਮੋਗਾ ਦੇ ਸਮੂਹ ਪੋਲਿੰਗ ਬੂਥਾਂ ਉੱਪਰ ਵੋਟਰਾਂ ਨੂੰ ਪ੍ਰਭਾਵਸ਼ਾਲੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਕਿ ਕਿਸੇ ਵੀ ਵੇੋਟਰ ਨੂੰ ਆਪਣੀ ਵੋਟ ਦੇ ਅਧਿਕਾਰ ਨੂੰ ਵਰਤਣ ਲਈ ਔਕੜ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਲ੍ਹਾ ਮੋਗਾ ਦੇ ਹਰੇਕ ਪੋਲਿੰਗ ਬੂਥ ਉੱਪਰ ਲੋੜੀਂਦੀਆਂ ਸਹੂਲਤਾਂ ਜਿਵੇਂ ਕਿ ਬੂਥਾਂ ਉੱਪਰ ਰੈਂਪ, ਕਮਰੇ ਵਿੱਚ ਲਾਈਟ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਬਾਥਰੂਮ, ਟਾਇਲਟਸ, ਸ਼ਾਮਿਆਨੇ ਆਦਿ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਮਾਡਲ ਪੋਲਿੰਗ ਸਟੇਸ਼ਨ, ਪਿੰਕ ਪੋਲਿੰਗ ਸਟੇਸ਼ਨ ਆਦਿ ਵੀ ਵੋਟਰਾਂ ਲਈ ਖਿੱਚ ਦਾ ਕੇਂਦਰ ਬਣਨਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਮੋਗਾ ਸਾਰੰਗਪ੍ਰੀਤ ਸਿੰਘ ਨੇ ਅੱਜ ਮੁੱਢਲੀਆ ਸਹੂਲਤਾਂ ਦੀ ਚੈਕਿੰਗ ਲਈ ਹਲਕਾ ਮੋਗਾ ਦੇ ਪੋਲਿੰਗ ਬੂਥਾਂ ਦੀ ਚੈਕਿੰਗ ਕਰਨ ਮੌਕੇ ਕੀਤਾ। ਉਨ੍ਹਾਂ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਪੋਲਿੰਗ ਬੂਥਾਂ ਉੱਪਰ ਸਾਰੀਆਂ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨ ਜਾਰੀ ਰੱਖੇ ਜਾਣ। ਪੋਲਿੰਗ ਬੂਥਾਂ ਉੱਪਰ ਠੰਡੇ ਮਿੱਠੇ ਪਾਣੀ ਦੀਆਂ ਛਬੀਲਾਂ ਵੀ ਲਗਾਈਆਂ ਜਾਣਗੀਆਂ।

ਬੂਥਾਂ ਦੀ ਚੈਕਿੰਗ ਸਮੇਂ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੋਲ ਫੀਸਦੀ ਵਿੱਚ ਵਾਧਾ ਕਰਨ ਲਈ ਸਵੀਪ ਗਤੀਵਿਧੀਆਂ ਵੀ ਜੰਗੀ ਪੱਧਰ ਉੱਪਰ ਜਾਰੀ ਰੱਖੀਆਂ ਜਾ ਰਹੀਆਂ ਹਨ ਕਿਉਂਕਿ ਚੰਗੇ ਲੋਕਤੰਤਰ ਦੇ ਨਿਰਮਾਣ ਵਿੱਚ ਵੋਟ ਫੀਸਦੀ ਵਿੱਚ ਵਾਧਾ ਬਹੁਤ ਹੀ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਸਕਸ਼ਮ ਐਪ ਦਿਵਿਆਂਗਜਨਾਂ ਲਈ, ਵੋਟਰ ਹੈਲਪਲਾਈਨ ਐਪ ਸਾਰੇ ਵੋਟਰਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ। ਸੀ ਵਿਜ਼ਲ ਐਪ ਉੱਪਰ ਆਈਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਤਹਿ ਸਮੇਂ ਅੰਦਰ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਵੀਪ ਟੀਮ ਮੋਗਾ ਵੱਲੋਂ ਵੋਟ ਪ੍ਰਤੀਸ਼ਤ ਵਧਾਉਣ ਦੇ ਉਪਰਾਲਿਆਂ ਦੀ ਲਗਾਤਾਰਤਾ ਵਿੱਚ ਬੂਥਾਂ ਤੇ ਸਵੀਪ ਗਤੀਵਿਧੀਆਂ ਕਰਕੇ ਵੋਟਰਾਂ ਨੂੰ ਜਾਗਰੂਕ ਕੀਤਾ। ਇਸੇ ਸਬੰਧ ਵਿੱਚ ਅੱਜ ਸੈਕਟਰ ਅਫਸਰ ਗੁਰਸ਼ਰਨ ਸਿੰਘ ਅਗਵਾਈ ਵਿੱਚ ਬੂਥ 136 ਨੂੰ ਕੇਂਦਰ ਮੰਨ ਕੇ, ਸਮਾਲ ਇੰਡਸਟਰੀ ਵਿਜਿਟ ਕੀਤੀ ਗਈ। ਇਸ ਵਿੱਚ ਕੰਮ ਕਰਦੇ ਸਾਰੇ ਮੁਲਾਜਮਾਂ ਨਾਲ ਵੋਟਾਂ ਸਬੰਧੀ ਗੱਲ ਹੋਈ ਅਤੇ ਉਹਨਾਂ ਨੂੰ ਵੋਟ ਪਾਉਣ ਲਈ ਅਪੀਲ ਕੀਤੀ।

  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar